PUNJABI ARTICLES

The Goal Of a Sikh – Piri or Miri ?

ਕੀ ਹੈ ਸਿੱਖ ਦਾ ਟੀਚਾ? ਪੀਰੀ ਜਾਂ ਮੀਰੀ

Sardar Moninder Singh

ਕੀ ਹੈ ਸਿੱਖ ਦਾ ਟੀਚਾ? ਪੀਰੀ ਜਾਂ ਮੀਰੀ

ਹਮੇਸ਼ਾ ਕੁਝ ਸੱਜਣਾ ਅੰਦਰ, ਇਕ ਖਿੱਚ ਰਹੀ ਹੈ ਨਾਨਕ ਦੇ ਦੱਸੇ ਸੁਨੇਹੇ ਨੂੰ ਇੰਨ੍ਹ-ਬਿੰਨ੍ਹ ਸਮਝਣ ਦੀ, ਬਾਬੇ ਨਾਨਕ ਦੇ ਦੱਸੇ ਰਾਹ ਉਤੇ ਚਲਣ ਦੀ, ਆਪਣੇ ਗੁਰਮਤਿ ਵਾਲੇ ਵਿਰਸੇ ਨੂੰ ਸਾਂਭਣ ਦੀ ਜਾਂ ਸਿੱਖੀ ਦੀ ਨਿਰੋਲਤਾ ਨੂੰ ਢਾਹ ਲਾਉਣ ਵਾਲਿਆਂ ਸ਼ਕਤੀਆਂ ਨਾਲ ਨਜਿੱਠਣ ਦੀ। ਸਿੱਖ ਅਤੇ ਸਿੱਖੀ ਦੇ ਅਜੋਕੇ ਹਾਲਾਤਾਂ ਨੂੰ ਲੈ ਕੇ ਉਨ੍ਹਾਂ ਦਾ ਦਰਦ ਉਨ੍ਹਾਂ ਨੂੰ ਕੋਈ ਨਾ ਕੋਈ ਹੰਭਲਾ ਮਾਰਨ ਲਈ ਮਜਬੂਰ ਕਰ ਦਿੰਦਾ ਹੈ। ਪਿੱਛੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੋਸ਼ਿਸ਼ਾਂ ਦੀ ਕਦੇ ਵੀ ਕਮੀ ਨਹੀਂ ਰਹੀ। ਸਗੋਂ ਵੱਡਾ ਮੁੱਦਾ ਇਹ ਹੈ ਕਿ ਉਨ੍ਹਾਂ ਕੋਸ਼ਿਸ਼ਾਂ ਵਿਚੋਂ ਕੁਝ ਹੀ ਸਾਰਥਕ ਸਾਬਤ ਹੋਈਆਂ ਜਦੋਂ ਕਿ ਬਹੁਤੇ ਉਪਰਾਲਿਆਂ ਵਿਚੋਂ, ਵਧੀਆ ਅਤੇ ਨੇਕ ਇਰਾਦਿਆਂ ਦੇ ਬਾਵਜੂਦ ਵੀ ਉਹ ਸਿੱਟੇ ਨਹੀਂ ਨਿਕਲੇ ਜੋ ਨਿਕਲਣੇ ਚਾਹੀਦੇ ਸਨ। ਸਗੋਂ ਕਈ ਵਾਰ ਤਾਂ ਭਲਾ ਕਰਦਿਆਂ-ਕਰਦਿਆਂ ਕੌਮ ਦਾ ਵੱਡਾ ਨੁਕਸਾਨ ਵੀ ਹੋਇਆ ਹੈ। ਗਲਤੀ ਸ਼ਾਇਦ ਟੀਚਾ ਮਿੱਥਣ ਸਮੇਂ ਹੀ ਹੋ ਜਾਂਦੀ ਹੈ।

 

Continue reading “The Goal Of a Sikh – Piri or Miri ?”

PUNJABI ARTICLES

Bhai Gurbaksh Singh ji deaan abhull yaadan – Bhai Gurcharan Singh jeonwallah ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ

ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ

ਅੱਜ ਸਵੇਰੇ ਆਖਰ ਓਹ ਘੜੀ ਆ ਹੀ ਗਈ ਜਦੋਂ ਇਸ ਮਨੁੱਖੀ ਮਸ਼ੀਨਰੀ ਨੇ ਰੁਕ ਹੀ ਜਾਣਾ ਹੁੰਦਾ ਹੈ। ਤਕਰੀਬਨ 98 ਸਾਲ ਦੀ ਲੰਬੀ ਉਮਰ ਭੋਗ ਕੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਆਪਣੀਆਂ ਬੇਸ਼-ਕੀਮਤੀ ਕਿਤਾਬਾਂ, ਜਿਨ੍ਹਾ ਦੀ ਗਿਣਤੀ 13 ਹੈ, ਸਿੱਖ ਕੌਮ ਦੇ ਪੱਲੇ ਪਾ ਨਾਮਣਾ ਖੱਟ ਗਏ। ਮਾਰਚ 2018 ਵਿਚ ਗੁਰਬਖਸ਼ ਸਿੰਘ ਜੀ ਨਾਲ ਆਖਰੀ ਮੁਲਾਕਾਤ ਹੋਈ ਤੇ ਉਨ੍ਹਾ ਇਤਰਾਜ਼ ਜਤਾਇਆ ਕਿ ਮੈਂ ਜਲਦੀ ਜਲਦੀ ਮਿਲਣ ਕਿਉਂ ਨਹੀਂ ਆਉਂਦਾ। 97 ਸਾਲ ਦੀ ਉਮਰ ਵਿਚ ਵੀ ਉਨ੍ਹਾ ਨੂੰ ਸੱਭ ਕੁੱਝ ਯਾਦ ਸੀ ਕਿ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਣਾਉਣ ਅਤੇ ਸਿੱਖੀ ਦੇ ਪ੍ਰਚਾਰ ਵਿਚ ਜੁਟ ਜਾਣ ਦੀਆ ਗੱਲਾਂ ਜਾਂ ਸਕੀਮਾਂ ਅਸੀਂ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਦੇ ਰੋਜ਼ਵਿਲ ਗੁਰਦਵਾਰੇ ਵਿਚ ਬਣਾਈਆਂ ਅਤੇ ਸਿਰੇ ਚਾੜੀਆਂ। ਉਹ ਇਹ ਸੁਣ ਕੇ ਬਹੁਤ ਹੀ ਖੁਸ਼ ਹੋਏ ਕਿ ਹੁਣ ਤਕ ਸਿੰਘ ਸਭਾ ਨੇ ਦਸਮ ਗ੍ਰੰਥ ਬਾਰੇ ਸਿੱਖ ਜਨਤਾ ਨੂੰ ਸੁਚੇਤ ਕਰਨ ਲਈ 58 ਹਜ਼ਾਰ ਮੈਗਜ਼ੀਨ, 50 ਹਜ਼ਾਰ ਅਖਬਾਰ ਪੰਜਾਬੀ ਵਿਚ ਅਤੇ 50 ਹਜ਼ਾਰ ਹਿੰਦੀ ਵਿਚ ਛਾਪ ਕੇ ਵੰਡਿਆ ਹੈ। ਜਦੋਂ ਮੈਂ ਛਾਪਾਈ ਦਾ ਸਾਰਾ ਹਾਲ ਬਿਆਨ ਕੀਤਾ ਕਿ ਵੱਖਰੇ ਵੱਖਰੇ ਮਜ਼ਬੂਨ ਲੈ ਕੇ ਹੁਣ ਤਕ ਸਿੰਘ ਸਭਾ ਤਕਰੀਬਨ ਸੱਤ ਲੱਖ ਅਖਬਾਰ/ਮੈਗਜ਼ੀਨ ਅਤੇ ਪੰਜ ਲੱਖ ਡੀ.ਵੀ.ਡੀ.& ਸੀਡੀਜ਼ ਵੰਡ ਚੁੱਕੀ ਹੈ ਤਾਂ ਮੰਜੇ ਵਿਚ ਲੰਮੇ ਪਏ ਸਿਰਦਾਰ ਜੀ ਨੂੰ ਇਤਨਾ ਜੋਸ਼ ਅਇਆ ਕਿ ਇਕ ਦਮ ਖੜਾ ਹੋ ਕੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਗਦ-ਗਦ ਹੋ ਗਏ। ਕਹਿਣ ਲੱਗੇ ਕਿ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸੱਚ ਉਜਾਗਰ ਹੋ ਕੇ ਹੀ ਰਹੇਗਾ। ਸਿੱਖੀ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ 1872 ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਸੌੜ ਵਾਲੇ ਪੰਚ ਖਾਲਸਾ ਦੀਵਾਨ ਵਾਲਿਆਂ ਅਤੇ ਹੋਰ ਗੁਰਮੁੱਖ ਪਿਆਰਿਆਂ ਨੇ ਤਨ ਦੇਹੀ ਨਾਲ ਜ਼ੋਰ ਲਾ ਕੇ ਪੁਜਾਰੀ ਜਮਾਤ ਦੇ ਸਿੱਖੀ ਵਿਚ ਪਾਏ ਹੋਏ ਢੇਰ ਸਾਰੇ ਗੰਦ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। 1962 ਵਿਚ ਮਿਸ਼ਨਰੀ ਕਾਲਜ਼ ਖੁਲਣੇ ਸੁਰੂ ਹੋਏ ਤੇ ਉਸ ਚਲਾਈ ਹੋਈ ਲਹਿਰ ਨੂੰ ਹੋਰ ਹੁੰਘਾਰਾ ਮਿਲਿਆ ਅਤੇ ਹੁਣ ਪੰਜਾਬ ਦੇ ਲੱਗ-ਭਗ 110 ਪਿੰਡਾਂ ਵਿਚ ਪ੍ਰਚਾਰ ਸੈਂਟਰ ਖੁਲ੍ਹ ਚੁੱਕੇ ਹਨ। ਇਹ ਸਾਰਾ ਹਾਲ ਸੁਣ ਕੇ ਬੁੱਢੇ ਸ਼ੇਰ ਦੀਆਂ ਗੱਲਾਂ ਤੇ ਲਾਲੀ ਚਮਕਣ ਲੱਗ ਪਈ ਅਤੇ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਅਵਾਜਾ ਮਾਰਿਆ ਕਿ ਇਨ੍ਹਾ ਸਿੱਖਾਂ ਵਾਸਤੇ ਚਾਹ-ਪਾਣੀ ਅਤੇ ਬਰਫੀ ਲੈ ਕੇ ਆਓ।

 

Continue reading “Bhai Gurbaksh Singh ji deaan abhull yaadan – Bhai Gurcharan Singh jeonwallah ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ”

PUNJABI ARTICLES

Jinee pechattah hukm

ਜਿਨੀ ਪਛਾਤਾ ਹੁਕਮ

ਗੁਰਬਾਣੀ ਦੇ ਸੂਝਵਾਨ ਪ੍ਰਚਾਰਕ, ਵਿਆਖਿਆਕਾਰ ਇਸ ਨੁਕਤੇ ਉੱਪਰ ਇਕਮੱਤ ਹਨ ਕਿ ਸਮੁੱਚਾ ਗੁਰੂ ਗ੍ਰੰਥ ਸਾਹਿਬ ਇੱਕ ਸਵਾਲ ਦੇ ਜਵਾਬ ਵਿਚ ਲਿਖਿਆ ਗਿਆ ਹੈ।

ਉਹ ਸਵਾਲ ਹੈ:

ਕਿਵ ਸਚਿਆਰਾ ਹੋਈਐ  ਕਿਵ ਕੂੜੈ ਤੁਟੈ ਪਾਲਿ॥-(1) 


(ਭਾਵ ਆਪਣੇ ਜੀਵਨ ਵਿਚ ਰੱਬ ਕਿਵੇਂ ਲੈ ਕੇ ਆਈਏ, ‘ਪ੍ਰਭ ਮਿਲਨ‘ ਜਾਂ ‘ਸਾਹਿਬ ਸਿਉ ਮੇਲ‘ ਕਿਵੇਂ ਹੋਵੇ?)

ਇਸ ਦਾ ਜਵਾਬ ਅਗਲੀ ਤੁਕ ਵਿਚ ਗੁਰੂ ਸਾਹਿਬ ਦਿੰਦੇ ਹੋਏ ਕਹਿੰਦੇ ਹਨ:

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥–(1)


(ਰਜਾਈ (ਅਕਾਲ ਪੁਰਖ) ਵੱਲੋਂ ਸਥਾਪਤ ਹੁਕਮ ਅਨੁਸਾਰ ਜ਼ਿੰਦਗੀ ਜਿਉਂ ਕੇ ਹੀ ਸਚਿਆਰ ਬਣਿਆ ਜਾ ਸਕਦਾ ਹੈ। 

ਗੁਰਬਾਣੀ ਵਿਚਆਉਂਦੇ ਸ਼ਬਦ ਭੈ, ਨਾਉ ਅਤੇ ਭਾਣਾ ਵੀ ਹੁਕਮ ਵਜੋਂ ਹੀ ਵਰਤੇ ਗਏ ਹਨ।)

ਇੱਕ ਤੁਕ ਨਾਲ ਮੇਰੇ ਵਰਗੇ ਆਮ ਸਿੱਖ ਦੇ ਪੱਲੇ ਕੁਝ ਨਹੀਂ ਪੈਣਾ, ਇਹ ਗੁਰੂ ਸਾਹਿਬਾਨ ਚੰਗੀ ਤਰ੍ਹਾਂ ਸਮਝਦੇ ਸਨ, ਇਸੇ ਲਈ ਉਨ੍ਹਾਂ ‘ਹੁਕਮ’  ਦੇ ਇਸ ਸਿਧਾਂਤ ਨੂੰ ਬੜੇ ਵਿਸਥਾਰ ਨਾਲ ਗੁਰਬਾਣੀ ਵਿਚ ਪੇਸ਼ ਕੀਤਾ ਹੈ। ਪਰ ਸਾਡੇ ਬਹੁਗਿਣਤੀ ਵਿਆਖਿਆਕਾਰ ‘ਹੁਕਮ ਵਿਚ ਚੱਲਣ’ ਦੇ ਇਸ ਸਿਧਾਂਤ ਨੂੰ ਸੌਖਿਆਂ ਕਰਕੇ ਆਮ ਸਿੱਖਾਂ ਨੂੰ ਨਹੀਂ ਸਮਝਾਅ ਸਕੇ ਅਤੇ ਨਾ ਹੀ ਸਾਡੇ ਵਿਦਵਾਨਾਂ ਨੇ ਹੁਕਮ ਉੱਪਰ ਓਨੀ ਚਰਚਾ ਕੀਤੀ, ਜਿੰਨੀ ਉਨ੍ਹਾਂ ‘ਨਾਮੁ’, ‘ਸਿਮਰਨ’ ਆਦਿ ਵਿਸ਼ਿਆਂ ਉੱਪਰ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਨਾਨਕ ਸਿੱਖੀ ਦੇ ਮੁੱਢਲੇ ਅਤੇ ਸਭ ਤੋਂ ਅਹਿਮ ਸਵਾਲ ਦੇ ਉੱਤਰ ਵਜੋਂ ਜੋ ਜਵਾਬ ਦਿੰਦੇ ਹਨ, ਉਸ ਉੱਪਰ ਐਨੀ ਘੱਟ ਚਰਚਾ! ਹੁਣ ਤੱਕ ਸੈਂਕੜੇ ਕਿਤਾਬਾਂ ਕੇਵਲ ਹੁਕਮ ਦੇ ਸਿਧਾਂਤ ਉੱਪਰ ਹੀ ਲਿਖਣੀਆਂ ਬਣਦੀਆਂ ਸਨ। ਬੀਤੇ ਦਿਨੀਂ ਮੈਂ ਮਲੇਸ਼ੀਆ ਤੋਂ ਸਿੱਖੀ ਵਿਚਾਰ ਫੋਰਮ ਦੇ ਡਾ. ਕਰਮਿੰਦਰ ਸਿੰਘ ਦੁਆਰਾ ਜਪੁ ਬਾਣੀ ਦੀ ਵਿਆਖਿਆ ਦੇਖੀ, ਜਿਸ ਦੇ ਵੀਡੀਓਜ਼ www.sikhivicharforum.org ਅਤੇ ਉਨ੍ਹਾਂ ਦੇ ਯੂ-ਟਿਊਬ ਚੈਨਲ ਉੱਪਰ ਉਪਲਬਧ ਹਨ। ਇਸ ਵਿਚ ਉਨ੍ਹਾਂ ਨੇ ‘ਹੁਕਮ’ ਦੇ ਸਿਧਾਂਤ ਉੱਪਰ ਕਈ ਘੰਟੇ ਲਗਾਤਾਰ ਚਰਚਾ ਕੀਤੀ ਹੈ। 

 

 

Continue reading “Jinee pechattah hukm”

PUNJABI ARTICLES

The FROZEN SIKH – GS Sadhewalliah

ਓਰਾ ਗਰਿ ਪਾਨੀ ਭਇਆ…

The Frozen Sikh

ਓਰਾ ਗਰਿ ਪਾਨੀ ਭਇਆ…
ਓਰਾ ਕਹਿੰਦੇ ਗੜੇ ਨੂੰ ਪਾਣੀ ਜਦ ਠੰਡਾ ਹੁੰਦਾ ਹੈ ਤਾ ਗੜਾ ਬਣ ਜਾਂਦਾ ਹੈ ਹੁਣ ਪਾਣੀ ਕਿਵੇ ਬਣੇ? ਪਾਣੀ ਤਾਂ ਗਰਮਾਇਸ਼ ਨਾਲ ਬਣੇਗਾ ਨਾ ਗਰਮਾਇਸ਼ ਕਿਥੇ ਰਹਿਣ ਦਿੱਤੀ ਡੇਰੇ ਨੇ ਡੇਰੇ ਨੇ ਸਿੱਖ ਠੰਡਾ ਕਰ ਦਿੱਤਾ ਗੜਾ ਬਣ ਗਿਆ ਕਦੇ ਉਧਰ ਤੇ ਕਦੇ ਇਧਰ ਰਿੜਦਾ ਫਿਰਦਾ ਇਕ ਦੂਏ ਵਿਚ ਵੱਜਦਾ ਪਾਣੀ ਹੋਵੇ ਤਾਂ ਸਾਗਰ ਵਿਚ ਮਿਲੇ ਪਰ ਡੇਰੇ ਨੇ ਦੱਸਿਆ ਕਿ ਨਹੀ! ਤੇਰੇ ਵਰਗਾ ਸਿੱਖ ਕੋਈ ਨਹੀ ਜਿਹੜਾ ਬਾਬਾ ਜੀ ਦਾ ਸੰਗੀ ਹੋ ਲਿਆ ਉਸ ਵਰਗਾ ਹੋਰ ਹੈ ਹੀ ਕੋਈ ਨਹੀ ਕਮਲਿਆ ਇਥੇ ਤਾਂ ਪੰਛੀ ਉਪਰ ਦੀ ਉ ੱਡ ਕੇ ਲੰਘ ਜਾਏ ਮੁਕਤ ਹੋ ਜਾਂਦਾ ਤੇਰੀਆਂ ਤਾਂ ਇੱਕੀ ਕੁਲਾਂ ਬੰਨੇ ਸਮਝ ਠੰਡਾ ਕਰ ਦਿੱਤਾ ਮੁਕਤੀ ਨੇ, ਠੰਡਾ ਕਰ ਦਿੱਤਾ ਸੰਤ ਨੇ ਇਨਾ ਠੰਡਾ ਕਿ ਗੜਾ ਬਣ ਗਿਆ ਹੁਣ ਇੱਕ ਦੂਏ ਵਿਚ ਵੱਜੀ ਜਾਂਦਾ, ਰਿੜੀ ਜਾਂਦਾ ਕਿ ਮੇਰੇ ਵਾਲੇ ਵਾਲੇ ਬਾਬਾ ਜੀ ਵੱਡੇ ਹਨ, ਮੇਰੇ ਵਾਲਿਆਂ ਦੀ ਮਰਿਯਾਦਾ ਮਹਾਨ ਹੈ, ਮੇਰੇ ਵਾਲੇ ਵੱਡੇ ਬ੍ਰਹਮਿਗਿਆਨੀ? ਅਪਣੇ ਅਪਣੇ ਸੰਤ ਪਿੱਛੇ ਹੀ ਲੜੀ ਜਾਂਦਾ ਸਾਰਾ ਜੋਰ ਅਪਣੇ ਸੰਤ ਦੇ ਡੇਰੇ ਉਪਰ ਲੱਗ ਗਿਆ ਇਸਦਾ, ਉਸ ਦੇ ਗੁੰਬਦ ਵੱਡੇ ਕਰਨ ਤੇ, ਸੋਨਾ-ਪੱਥਰ ਲਾਉਣ ਤੇ!

  

Continue reading “The FROZEN SIKH – GS Sadhewalliah”

PUNJABI ARTICLES

AANNT KAAL SHABAD explained in Simple Punjabi

Aannt Kaal Shabad in SGGS explained in simple Punjabi by Chamkaur Singh Brar

Aant kaal PUNJABI

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ 
ਏਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਕੁਝ ਨੁਕਤੇ ਵਿਚਾਰਨ ਦੀ ਜਰੂਰਤ ਹੈ। ਜਿਸ ਤਰ੍ਹਾਂ ਪਹਿਲੇ ਸਮੇਂ ਵਿੱਚ ਕੁਝ ਵਿਆਖਿਆਕਾਰਾਂ ਇਸ ਸ਼ਬਦ ਨੂੰ ਬਿਆਨ ਕੀਤਾ ਹੈ ਕਾਫੀ ਵਿਚਾਰ ਦੀ ਲੋੜ ਮੰਗਦਾ ਹੈ। ਵਿਚਾਰ ਕਰਨ ਲਗਿਆ ਹੇਠ ਲਿਖੇ ਨੁਕਤੇ ਜਰੂਰੀ ਹਨ। 

 

Continue reading “AANNT KAAL SHABAD explained in Simple Punjabi”

PUNJABI ARTICLES

Can The Creator be under any ones Control..ever ?

 

Tun Bhagtahn key Vass….Bhagtahn Taan Tera ?  is the word Vass….meaning “Under Control” or “resides within” as in Vassiah Hoyah…

ਇੱਕ ਸਵਾਲ? 

ਕੀ ਸੂਰਜ ,ਚੰਦ,ਤਾਰੇ,ਪਾਣੀ,ਹਵਾ,ਦਿਨ,ਰਾਤਿ ਕਿਸੇ ਦੇ ਵੱਸ ਵਿੱਚ ਹਨ?ਸਭ ਦਾ ਇੱਕ ਹੀ ਜਵਾਬ ਹੋਇਗਾ ਕਿ ਨਹੀੰ। 

ਅੱਜ ਕਥਾ ਜੋ PTC ਚੈਨਲ ਤੇ 6 ਅਕਤੂਬਰ 2027 ਸ਼ੁੱਕਰਵਾਰ ਨੂੰ ਹੋ ਰਹੀ ਸੀ ਤੇ “ ਤੂ ਭਗਤਾ ਕੈ ਵਸਿ ਭਗਤਾਂ ਤਾਣ ਤੇਰਾ” ਜਿਸਦਾ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਇਹੀ ਕੀਤੇ ਹਨ ਕਿ ਉਹ ਭਗਤਾਂ ਦੇ ਵਸੁ ਵਿੱਚ ਹੈ। ਇਹ ਅਤਕਥਨੀ ਜਿਹੀ ਲੱਗੀ ਕਿਉਂਕਿ ਜੇ ਉਸਦੀ ਬਣਾਈ ਕੁਦਰਤਿ ਕਿਸੇ ਦੇ ਵੱਸ ਨਹੀ ਤਾਂ ਰੱਬ ਕਿਵੇਂ ਕਿਸੇ ਭਗਤ ਦੇ ਵਸੁ ਹੋ ਸਕਦਾ ਹੈ? ਫੇਰ ਜਿਸਦੇ ਵਸਿ ਹੋਵੇ ਉਹ ਕਹੇ ਕਿ ਭਗਤਾਂ ਤਾਣ ਤੇਰਾ? ਉਹ ਤਾਂ ਕਹੇਗਾ ਕਿ ਮੈ ਰੱਬ ਵੱਸ ਕਰ ਲਿਆ ਤੇ ਮੈਨੂੰ ਆਪਣੇ ਆਪ ਤੇ ਮਾਣ ਹੈ ਫੇਰ ਰੱਬ ਦੇ ਤਾਣ ਦੀ ਜਗ੍ਹਾ ਉਸਦਾ ਆਪਣਾ ਹੀ ਤਾਣ ਹੋਏਗਾ।
ਮੈਨੂੰ ਜੋ ਮਹਿਸੂਸ ਹੋ ਰਿਹਾ ਉਹ ਹੈ ਕਿ ਹੇ ਵਾਹਿਗੁਰੂ ਜੀ ਤੂੰ ਭਗਤਾਂ ਕੈ ਵਸਿ ਭਾਂਵ ਤੂੰ ਰੱਬ ਜੀ ਭਗਤਾਂ ਕੈ ਭਗਤਾਂ ਦੇ ਵਸੁ ਹਿਰਦੇ ਵਿੱਚ ਵੱਸਦਾ ਹੈ ਤੇ ਉਹਨਾਂ ਭਗਤਾਂ ਨੂੰ ਤੇਰਾ ਤਾਣ ਹੈ ।
ਪਾਤਸ਼ਾਹ ਵੀ ਕਹਿ ਰਹੇ ਹਨ “ ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ। ਸਭਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ।” ਉਹ ਰੱਬ ਜੀ ਵਾਹਿਗੁਰੂ ਜੀ ਖੁਦਾ God ਕਿਸੇ ਦੇ ਹਿਰਦੇ ਵਿੱਚ ਵੱਸ ਤਾਂ ਸਕਦਾ ਹੈ ਪਰ ਸਾਰੀ ਕੁਦਰਤਿ ਉਹਦੇ ਵੱਸ ਵਿੱਚ ਹੈ ਉਹ He ਕਿਸੇ ਦੇ ਵੱਸ ਨਹੀ ਹੈ । ਜੇ ਕਿਸੇ ਇੱਕ ਭਗਤ ਦੇ ਵੱਸ ਹੈ ਤਾਂ ਫੇਰ ਬਾਕੀ ਵੀ ਏਹੀ ਦਾਅਵਾ ਕਿਉਂ ਨਹੀ ਕਰਨਗੇ?
ਅੰਤ ਵਿੱਚ ਗੁਰੂ ਵਾਕ ਰਾਹੀ ਪ੍ਰੋੜ੍ਹਤਾ ਕਰਦਾ ਹੋਇਆਂ “ ਸੋਰਠਿ ਮਹਲਾ ੫ ਘਰੁ ੧।ਜਾ ਕੈ ਹਿਰਦੈ ਵੱਸਿਆ ਤੂ ਕਰਤੇ ਤਾਂ ਕੀ ਤੈ ਆਸ ਪੁਜਾਈ।ਦਾਸ ਅਪਨੇ ਕਉ ਤੂ ਵਿਸਰਹਿ ਨਾਹੀ ਚਰਨ ਧੂਰਿ ਮਨਿ ਭਾਈ।੧। ਤੇਰੀ ਅਕਥ ਕਥਾ ਕਥਨ ਨ ਜਾਈ।ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ।ਰਹਾਉ।
ਬੇਨਤੀ: ਇਹਨੂੰ ਟਿੱਪਣੀ ਨਹੀ ਸਮਝਣਾ ਆਪਣੇ ਮਨ ਦਾ ਵਲਵਲਾ ਸਾਂਝਾ ਕਰ ਰਿਹਾ ਹਾਂ ਕੁਉਂਕਿ ਉਹ ਵਾਹਿਗੁਰੂ ਕਰਤੇ ਦੀ ਮਤਿ ਇਹੋ ਕਹਿੰਦੀ ਹੈ ਜੋ ਅੰਦਰਿ ਹੈ ਉਹ ਬਾਹਰ ਕੱਢ ।
ਕੋਈ ਗਲਤੀ ਹੋਵੇ ਤਾਂ ਸਤਿਗੁਰ ਬਖਸ਼ੰਦ ਪਿਤਾ ਮੁਆਫ਼ੀ ਕਰਨਗੇ ਜੀ।

PUNJABI ARTICLES

PAAP AND PUNN CONCEPTS AS IN GURMATT

PAPP AND PUNN CONCEPT IN GURMATT IS DIAMETRICALLY OPPOSITE AS IN ACCEPTED TRADITIONAL RELIGIONS – GURMATT DOESNT ACCEPT PAAP OR PUNN AS VALID…KARMEEE AAAPOH AAPPNNEE – CREATOR SUPPLIES BOTH SEEDS – PAAP/PUNN..ITS UP TO US TO SOW

 

ਪਾਪ ਪੁੰਨ ਦੋਵੇ ਨਜਦੀਕੀ ਪਰ ਵਿਰੋਧੀ ਭਾਵ ਰੱਖਣ ਵਾਲੇ ਪਦ ਹਨ॥
ਆਉ ਗੁਰਬਾਣੀ ਦੀ ਰੌਸ਼ਨੀ ਵਿਚ ਪਾਪ ਪੁੰਨ ਨੂੰ ਸਮਝਣ ਦੀ ਕੋਸਿਸ ਕਰਦੇ ਹਾਂ॥ਗੁਰੂ ਸਾਹਿਬ ਬਾਣੀ ਸੁਖਮਨੀ ਵਿਚ ਆਖਦੇ ਹਨ…
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਇਥੋਂ ਇਕ ਗੱਲ ਭਲੀ ਭਾਂਤ ਸਮਝ ਆ ਜਾਂਦੀ ਹੈ ਕੇ ਪਾਪ ਪੁੰਨ ਸਾਹਿਬ ਦੇ ਪਸਾਰੇ ਦਾ ਇਕ ਹਿੱਸਾ ਹੈ॥
ਗੁਰਬਾਣੀ ਇਸ ਗੱਲ ਨੂੰ ਪ੍ਰਮਾਣਤਾ ਦਿੰਦੀ ਹੋਈ ਆਖਦੀ ਹੈ॥
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥

Continue reading “PAAP AND PUNN CONCEPTS AS IN GURMATT”

PUNJABI ARTICLES

LOSE YOURSELF AND GAIN HONOUR?

LOSE YOURSELF AND GAIN HONOUR?

 

(Aap Gavaae Saevaa Karae Thaa Kichh Paaeae Maan)

 

The beauty of Guru ji is the knife’s edge on which we walk when we attempt to interpret gurbani.  It is all in your frame of viewing, how you see the world. This is why Professor Sahib Singh named his translation workof Sri Guru Granth Sahib ji as Darpan (Mirror).

Continue reading “LOSE YOURSELF AND GAIN HONOUR?”

PUNJABI ARTICLES

Gurbani is Universal

 

 

Is SGGS anti-Brahmin ?  NO WAY…

 

ਗੁਰਮਤਿ ਦਾ ਪ੍ਰਚਾਰ ਕਰਦੇ ਅਕਸਰ ਬ੍ਰਹਮਣ ਪੱਦ ਦੀ ਵਰਤੋਂ ਆਮ ਸੁਣਨ ਨੂੰ ਮਿਲਦੀ ਹੈ,ਸੁਣ ਕੇ ਇੱਦਾ ਲੱਗਦਾ ਹੈ ਕੇ ਜਿਵੇ ਅਸੀਂ ਬ੍ਰਹਮਣ ਦੇ ਵਿਰੋਧੀ ਹੋਈਏ ਪਰ ਅਸਲ ਵਿਚ ਗੁਰਮਤਿ ਬ੍ਰਹਮ-ਵਾਦ ਦਾ ਵਿਰੋਧ ਕਰਦੀ ਹੈ॥

 

Continue reading “Gurbani is Universal”

PUNJABI ARTICLES

Next Step – What is our Mission ? Tatt Gurmatt Parvaar

WHATS OUR MISSION ਸਾਡਾ ਮਿਸ਼ਨ ਕੀ ਹੋਵੇ ?

ਇਕ ਫਿਰਕੇ ਦਾ ਸਤਹੀ ਸੁਧਾਰ ਜਾਂ ਗੁਰਮਤਿ ਇਨਕਲਾਬ ਦੀ ਪੁਨਰ-ਸੁਰਜੀਤੀ

ਗੁਰਮਤਿ ਇਨਕਲਾਬ ਦੇ ਲਾਸਾਣੀ ਸਫਰ ਤੋਂ ਸ਼ੁਰੂ ਹੋ ਕੇ ਇਕ ਸੌੜੇ ਫਿਰਕੇ ਦਾ ਰੂਪ ਧਾਰਨ ਕਰ ਚੁੱਕੇ ‘ਸਿੱਖ ਸਮਾਜ’ ਵਿਚ ਅਨੇਕਾਂ ਧੜੇ ਪੈਦਾ ਹੋ ਚੁੱਕੇ ਹਨ। ਇਨ੍ਹਾਂ ਧੜਿਆਂ ਨੂੰ ਮੁੱਖ ਰੂਪ ਵਿਚ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਇਕ ਤਬਕਾ ਸੰਪਰਦਾਈ ਹੈ, ਜੋ ਕਿਸੇ ਵੀ ਤਰਾਂ ਪ੍ਰਚਲਿਤ ਮਾਨਤਾਵਾਂ ਨੂੰ ਪੁਰਾਤਨ ਮਰਿਯਾਦਾ ਦੇ ਨਾਮ ਦੇ ਕੇ ਅੱਖਾਂ ਮੁੰਦ ਕੇ ਪ੍ਰੌੜਤਾ ਕਰਨ ਨੂੰ ਸਹੀ ਮੰਨਦਾ ਹੈ। ਦੂਜਾ ਤਬਕਾ ਪ੍ਰਚਲਿਤ ਮਾਨਤਾਵਾਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸਹੀ/ਗਲਤ ਦਾ ਫੈਸਲਾ ਕਰਨ ਦਾ ਹੋਕਾ ਦਿੰਦਾ ਹੈ। ਇਨ੍ਹਾਂ ਤਬਕਿਆਂ ਵਿਚ ਹਮੇਸ਼ਾਂ ਹੀ ਇੱਟ-ਖੜੱਕਾ ਲਗਿਆ ਰਹਿੰਦਾ ਹੈ। ਕਈਂ ਵਾਰ ਗੱਲ ਸਮਰਥਕਾਂ ਦੀ ਬਦ-ਜ਼ੁਬਾਨੀ ਅਤੇ ਗਾਲੀਂ-ਗਲੋਚ ਤੋਂ ਅੱਗੇ ਜਾ ਕੇ ਇਕ ਦੁਜੇ ਦੀਆਂ ਪੱਗਾਂ ਲਾਹੁਣ ਜਾਂ ਜਾਨੀ ਹਮਲਿਆਂ ਤੱਕ ਵੀ ਚਲੀ ਜਾਂਦੀ ਹੈ। ਪ੍ਰਚਾਰਕ ਪੰਥਪ੍ਰੀਤ ਸਿੰਘ ਜੀ ਤੇ ਹੋਇਆ ਹਮਲਾ ਇਸ ਦੀ ਤਾਜ਼ਾ ਮਿਸਾਲ ਹੈ। ਦੋਨਾਂ ਹੀ ਧਿਰਾਂ ਆਪਣੇ ਆਪ ਨੂੰ ਗੁਰਮਤਿ ਪੱਖੀ ਹੋਣ ਦਾ ਦਾਅਵਾ ਅਤੇ ਦੁਜੇ ਨੂੰ ਆਰ ਐਸ ਐਸ ਦੇ ਏਜੰਟ ਹੋਣ ਦਾ ਇਲਜ਼ਾਮ ਲਾਉਂਦੀਆਂ ਹਨ। ਸੋਸ਼ਲ ਮੀਡੀਆ ਤੇ ਇਨ੍ਹਾਂ ਦੋਹਾਂ ਧਿਰਾਂ ਦੇ ਸਮਰਥਕਾਂ ਦੀਆਂ ਪੋਸਟਾਂ ਦੀ ਸ਼ਬਦਾਵਲੀ ਦੇਖ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਵਿਹਾਰ ਦੋਹਾਂ ਧਿਰਾਂ ਵਿਚੋਂ ਹੀ ਨਦਾਰਦ ਹੈ। ਇਕ ਪਾਸੇ ਬੇਵਕੂਫ ਸੱਜਣ ਪੰਥਪ੍ਰੀਤ ਸਿੰਘ ਨੂੰ ‘ਗੰਦ ਪ੍ਰੀਤ’ ਆਦਿ ਲਿਖ ਕੇ ਨਫਰਤ ਝਾੜ ਰਹੇ ਹਨ ਤਾਂ ਦੁਜੇ ਪਾਸੇ ਆਪਣੇ ਆਪ ਨੂੰ ਜਾਗਰੂਕ ਕਹਾਉਣ ਵਾਲੇ ਸੱਜਣ ਗੁਰਪ੍ਰੀਤ ਸਿੰਘ ਕੈਲੋਫੋਰਨੀਆਂ ਨੂੰ ‘ਕਾਲੂ ਕਾਲੇਫੁਰਨੇ’ ਕਹਿ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਧਿਰਾਂ ਦੀ ਤੂੰ-ਤੂੰ, ਮੈਂ-ਮੈਂ ਦੇਖ ਕੇ ਇਹ ਵਾਕ ਚੇਤੇ ਆਉਂਦਾ ਹੈ ‘ਸਚ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ॥’

 

Continue reading “Next Step – What is our Mission ? Tatt Gurmatt Parvaar”

PUNJABI ARTICLES

REAL BHAGTEE AS TAUGHT BY SGGS AND BACKED WITH GURBANI FURMAANS…VIS A VIS FAKE BHATEE AS IN BHORAS..HILLS..JUNGLE KUTTIAHS CAVES ETC ETC

ਇਕ ਜਵਾਨੀ ਵਿਚ ਪੈਰ ਰੱਖਦੇ ਬਾਲਕ ਨੇ ਇਕ ਭਗਤ ਵਿਰਤੀ ਵਾਲੇ ਜਨ ਦੀ ਸੋਭਾ ਸੁਣੀ ਤੇ ਮਨ ਵਿਚ ਮਿਲਣ ਦੀ ਤਾਂਘ ਪੈਦਾ ਹੋਈ॥ਘਰੋਂ ਸੋਚ ਤੁਰਿਆ ਇਹ ਭਗਤ ਪ੍ਰਭੂ ਭਗਤੀ ਵਿਚ ਕੀਤੇ ਭੋਰੇ ਆਦਿਕ ਵਿਚ ਬੈਠ ਲੀਨ ਹੋਵੇਗਾ॥
ਲੋਕੀ ਇਸਦੇ ਅਗੇ ਪਿੱਛੇ ਘੁੰਮਦੇ ਹੋਣ ਗਏ॥ਅੱਖਾਂ ਮੀਚ ਅੰਤਰ ਧਿਆਨ ਹੋਇਆ ਹੋਵੇਗਾ॥

 

Continue reading “REAL BHAGTEE AS TAUGHT BY SGGS AND BACKED WITH GURBANI FURMAANS…VIS A VIS FAKE BHATEE AS IN BHORAS..HILLS..JUNGLE KUTTIAHS CAVES ETC ETC”

PUNJABI ARTICLES

BHEKH ? WHAT DOES GURBANI SAY ABOUT OUTER APPEARANCES – CLOTHES, SYMBOLS, RELIGIOUS MARKS ETC.?

ਭੇਖ(ਪਹਿਰਾਵੇ) ਨੂੰ ਪਹਿਲ ਦੇਣਾ ਕਿੰਨਾ ਕੋ ਵਾਜਿਵ ਹੈ ਗੁਰੂ ਨਾਨਕ ਜੀ ਵਡਹੰਸ ਰਾਗ ਦੇ ਇਸ ਸਬਦੁ ਵਿਚ ਬਾ-ਖੂਬੀਅਤ ਨਾਲ ਸਮਝਾਉਂਦੇ ਹਨ॥
ਇਹ ਜਰੂਰੀ ਨਹੀਂ ਕੇ ਸਾਵਣ ਵਿਚ ਲੱਗੀ ਝੜੀ ਸਭ ਨੂੰ ਫੱਬਦੀ ਹੋਵੇ॥ਕਈਆ ਲਈ ਇਹ ਖੁਸ਼ੀ ਦੇ ਪੱਲ ਲੈ ਕੇ ਆਉਂਦੀ ਹੈ ਤੇ ਕਈ ਵਿਛੋੜੇ ਵਿਚ ਝੂਰਦੇ ਹਨ॥

 

Continue reading “BHEKH ? WHAT DOES GURBANI SAY ABOUT OUTER APPEARANCES – CLOTHES, SYMBOLS, RELIGIOUS MARKS ETC.?”

PUNJABI ARTICLES

THE HISTORICAL FACTS ABOUT THE LAST WORDS OF GURU GOBIND SINGH JI –

ਸਿੱਖਾਂ ਵਿੱਚ ਇਹ ਧਾਰਨਾ ਆਮ ਹੀ ਪਾਈ ਜਾਂਦੀ ਹੈ ਕਿ “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ” ਵਾਲੀ ਸਤਰ ਹੂਬਹੂ ਰੂਪ ਵਿੱਚ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ। ਕਈ ਅਜੋਕੇ ਲੇਖਕ ਵੀ ਇਸ ਸਤਰ ਨੂੰ ਗੁਰੂ ਜੀ ਵੱਲੋਂ ਉਚਾਰੀ ਹੋਈ ਦਰਸਾਉਂਦੇ ਹੋਏ ਵੇਖੇ ਜਾ ਸਕਦੇ ਹਨ। ਇਸ ਵਿਸ਼ਵਾਸ ਦੇ ਬਣੇ ਰਹਿਣ ਦਾ ਵੱਡਾ ਕਾਰਨ ਸਿੱਖਾਂ ਦੇ ਧਾਰਮਿਕ ਸਮਾਗਮਾ ਵਿੱਚ ਅਤੇ ਹੋਰਨਾ ਮੌਕਿਆਂ ਉੱਤੇ ਕੀਤੀ ਜਾਣ ਵਾਲੀ ਅਰਦਾਸ ਦੇ ਹਿੱਸੇ ਵਜੋਂ ਇਸ ਸਤਰ ਵਾਲੇ ਉਹਨਾਂ ਬੰਦਾਂ ਦਾ ਸਮੂਹਿਕ ਤੌਰ ਤੇ ਗਾ ਕੇ ਉਚਾਰਨ ਕਰਨਾ ਹੈ ਜੋ ਹੇਠਾਂ ਦਿੱਤੇ ਅਨੁਸਾਰ ਹਨ:
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।
Continue reading “THE HISTORICAL FACTS ABOUT THE LAST WORDS OF GURU GOBIND SINGH JI –”

PUNJABI ARTICLES

PAAP PUNN AS PER GURMAT AND SGGS

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਹੋਏ ਪੁੱਛਿਆ ਭੈਣ ਗੁਰਮਤੋ ਭਲਾ ਦੱਸ ਕੇ ਗੁਰਮਤਿ ਅਨੁਸਾਰ ਪਾਪ ਕੀ ਹੈ॥
ਗੁਰਮਤੋ ਬੋਲੀ ਭੈਣੇ ਮਨਮਤੋ ਇਸ ਗੱਲ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਮਾਝ ਰਾਗ ਵਿਚ ਆਖਦੇ ਹਨ..
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥
ਭੈਣੇ ਅਸਲ ਵਿਚ ਪਾਪ ਪੁੰਨ ਦੋਵੇ ਹੀ ਸਾਹਿਬ ਦੇ ਹੁਕਮ ਖੇਤਰ ਦਾ ਹਿੱਸਾ ਹਨ॥ਜਿਨਾ ਮਾਇਆ ਦੇ ਪ੍ਰਭਾਵ ਹੇਠ ਕਾਰ ਵਿਵਹਾਰ ਹੈ,ਉਸ ਦੇ ਮੁਖ ਖਿਲਾੜੀ ਪਾਪ ਪੁੰਨ ਹੀ ਹਨ॥
ਜੇ ਇਸੇ ਗੱਲ ਨੂੰ ਸਮਝਾਉਂਦੇ ਹੋਏ ਬਸੰਤ ਰਾਗ ਵਿਚ ਗੁਰੂ ਜੀ ਆਖਦੇ ਹਨ…
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥

Continue reading “PAAP PUNN AS PER GURMAT AND SGGS”

PUNJABI ARTICLES

The Anciet Diety (DEMON) known by various names is MAHAKAAL…the God of BNG aka dsm granth

Original Author: Sardar Gurtej Singh  http://www.singhsabhacanada.com/

 

‘ਬਚਿੱਤਰ ਨਾਟਕ’ ਦਸਮ ਗ੍ਰੰਥ ਦਾ ਇੱਕ ਅਹਿਮ ਭਾਗ ਹੈ ਅਤੇ ਇਸ ਵਿੱਚ ਦੇਵੀ ਚੰਡੀ ਸਬੰਧੀ ਤਿੰਨ ਅਧਿਆਇ, ਅਪਨੀ ਕਥਾ (ਗੁਰੂ ਗੋਬਿੰਦ ਸਿੰਘ ਜੀ ਦੀ ਕਥਿਤ ਆਤਮ-ਕਥਾ) ਅਤੇ ਚੌਬੀਸ ਅਵਤਾਰ ਸ਼ਾਮਲ ਹਨ। ਇਹੀ ਉਹ ਰਚਨਾ ਹੈ ਜਿਸਨੇ ਸ਼ੁਰੂ ਵਿੱਚ ਆਪਣਾ ਨਾਮ ਉਸ ਪੂਰੀ ਕਿਤਾਬ ਨੂੰ ਪ੍ਰਦਾਨ ਕੀਤਾ, ਜਿਸਨੂੰ ਹੁਣ ‘ਦਸਮ ਗ੍ਰੰਥ’ ਵਜੋਂ ਜਾਣਿਆ ਜਾਂਦਾ ਹੈ। ਇਸਦੇ ਮੌਜੂਦਾ ਪੁਨਰ-ਨਾਮਕਰਣ ਤੋਂ ਪਹਿਲਾਂ ਇਸਨੂੰ ‘ਬਚਿੱਤਰ ਨਾਟਕ ਗ੍ਰੰਥ’ ਵਜੋਂ ਜਾਣਿਆ ਜਾਂਦਾ ਸੀ। ਹਥਲੇ ਲੇਖ ਦਾ ਮਕਸਦ ਇਸ ਭਾਗ ਦੇ ਲਿਖਾਰੀਆਂ ਵੱਲੋਂ ਪੂਜੇ ਜਾਂਦੇ ਇਸ਼ਟ ਦੇ ਸਰੂਪ ਅਤੇ ਉਸਦੇ ਗੁਣਾਂ ਨੂੰ ਜਾਣਨਾ ਹੈ।

ਲੇਖਕ ਬਚਿੱਤਰ ਨਾਟਕ ਨੂੰ ਲਿਖਣ ਦੀ ਆਰੰਭਤਾ ‘ਪਵਿੱਤਰ ਤਲਵਾਰ’ (ਛੰਦ 1) ਨੂੰ ਮੱਥਾ ਟੇਕ ਕੇ ਕਰਦਾ ਹੈ। ਅਗਲੀ ਰਚਨਾ ਦਾ ਉਪਸਿ ਰਲੇਖ ‘ਸ੍ਰੀ ਕਾਲ ਜੀ ਕੀ ਉਸਤਤਿ ਮੇਂ’ ਹੈ ਅਤੇ ਉਪਰੰਤ ਇਸ ਵਿੱਚ ਵੀ ਤਲਵਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ। ਲੇਖਕ ਕਾਲ ਅਤੇ ਤਲਵਾਰ ਨੂੰ ਸਮਾਨਾਰਥਕ ਸਮਝਦਾ ਹੈ। ਇਸ ਤਰ੍ਹਾਂ ਉਹ ਪਰੰਪਰਾਗਤ ਸਾਕਤ ਨਜ਼ਰੀਏ ਨੂੰ ਉਭਾਰਦਾ ਹੈ ਜਿਸ ਵਿੱਚ ‘ਸ਼ਕਤੀ’ ਦਾ ਲਖਾਇਕ ਤਲਵਾਰ ਦਾ ਚਿੰਨ੍ਹ ਹੈ ਜੋ ਕਿ ਮਹਾਂਕਾਲ ਜਾਂ ਮਹਾਂਕਾਲੀ ਦਾ ਸਮਰੂਪ ਹੈ। ਇਸ ਲਈ ਸਾਕਤ ਭਗਵਾਨ ਦੀ ਅਕਸਰ ਅਸਿਪਾਨ ਦੇ ਰੂਪ ਵਿੱਚ ਜਾਂ ‘ਹੱਥ ’ਚ ਤਲਵਾਰ ਪਕੜੀ ਖੜ੍ਹੇ’ ਦੇ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ (ਜਿਵੇਂ ਛੰਦ 3 ਵਿੱਚ)। ਉਹ ਵਾਸਤਵ ਵਿੱਚ ਇੱਕ ‘ਜੰਗ ਦਾ ਦੇਵਤਾ’ ਜਾਂ ਵਧੇਰੇ ਸਪਸ਼ਟਤਾ ਨਾਲ ਕਿਹਾ ਜਾਏ ਤਾਂ ‘ਮੌਤ ਵਰਤਾਉਣ ਵਾਲਾ ਦੇਵਤਾ’ ਹੈ। ਆਪਣੀ ਸ਼ਰਧਾ ਇਉਂ ਪਰਗਟ ਕਰਨ ਉਪਰੰਤ ਕਵੀ ਆਪਣੇ ਇਸ਼ਟ ਨੂੰ ਉਨ੍ਹਾਂ ਉਪਾਧੀਆਂ ਨਾਲ ਸ਼ਿੰਗਾਰਦਾ ਜਾਂਦਾ ਹੈ ਜਿਹੜੀਆਂ ਕਿ ਅਕਾਲ ਪੁਰਖ ਦੇ ਮੰਨੇ ਜਾਂਦੇ ਗੁਣਾਂ ਨਾਲ ਅਸਾਨੀ ਨਾਲ ਮੇਲ ਖਾਂਦੀਆਂ ਹਨ। ਇਸੇ ਸਦਕਾ ‘ਦਸਮ ਗ੍ਰੰਥ’ ਦੀਆਂ ਕਵਿਤਾਵਾਂ ਦੇ ਸਰਸਰੀ ਪਾਠਕਾਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਪੈਦਾ ਹੋ ਗਈਆਂ ਹਨ।

mahakaal’s physical appearance

Continue reading “The Anciet Diety (DEMON) known by various names is MAHAKAAL…the God of BNG aka dsm granth”