ARTICLES - ENGLISH/PUNJABI

The Three Pillar of Gurmat – Naam Japo, Kirt Karo, Vaand Chhako

ਸ਼ਾਇਦ ਕੋਈ ਵਿਰਲਾ ਹੋਵੇ ਜੋ..
ਨਾਮ ਜਪੋ-ਕਿਰਤ ਕਰੋ- ਵੰਡ ਕੇ ਛਕੋ ਦੇ ਬਾਰੇ ਨਾਂਹ ਜਾਣਦਾ ਹੋਵੇ॥
ਆਉ ਗੁਰਬਾਣੀ ਦੇ ਚਾਨਣ ਇਹਨਾਂ ਤਿੰਨਾਂ ਪਦਾ ਨੂੰ ਵਿਚਾਰਨ ਦੀ ਕੋਸਿਸ ਕਰੀਏ॥

੧.ਨਾਮ ਜਪੋ
ਗੁਰਬਾਣੀ ਦੀ ਸਬਦਾਵਲੀ ਅਨੁਸਾਰ ਨਾਮ ਨੂੰ ਨਾਮੁ ਲਿਖਿਆ ਜਾਣਦਾ ਹੈ ਜਿਸਦਾ ਡੂੰਘਾ ਪ੍ਰਭਾਵ ਹੋਂਦਾ ਹੈ॥ਜਿਵੇ ਸਾਡੇ ਜੋ ਨਾਮ ਹਨ ਉਹ ਸਾਡੇ ਮਾਪਿਆਂ ਜਾ ਵੱਡੇ ਵੱਡੇਰਿਆ ਸਾਡੇ ਗੁਣ ਵੇਖ ਨਹੀਂ ਰੱਖੇ ਹਨ ਸਗੋਂ ਆਪਣੀ ਇੱਛਾ ਨੂੰ ਪ੍ਰਮੁੱਖਤਾ ਦਿੱਤੀ ਹੈ॥ਇਸੇ ਲਈ ਕੋਈ ਖੁਸ਼ਹਾਲ ਸਿੰਘ ਅਸਲ ਵਿਚ ਦੁਖੀ ਸਿੰਘ ਵੀ ਹੋ ਸਕਦਾ ਹੈ,ਕੋਈ ਸਰਗੁਣ ਸਿੰਘ ਅਸਲ ਵਿਚ ਨਿਰਗੁਣ ਸਿੰਘ ਹੋ ਸਕਦਾ ਹੈ, ਕੋਈ ਗਰੀਬ ਸਿੰਘ ਅਮੀਰ ਸਿੰਘ ਹੋ ਸਕਦਾ ਹੈ॥ਇਸਲਈ ਇਕਲੇ ਨਾਮ ਵਾਲੀ ਪ੍ਰਣਾਲੀ ਗੁਰਬਾਣੀ ਅਨੁਸਾਰ ਖਰੀ ਨਹੀਂ ਉਤਰਦੀ॥
ਪਰ ਦੂਜੇ ਪਾਸੇ ਨਾਮੁ ਦੀ ਪਰਿਭਾਸ਼ਾ ਇਹ ਹੈ ਕੇ..
ਜੇਹਾ ਡਿਠਾ ਮੈ ਤੇਹੋ ਕਹਿਆ ॥
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
ਜੇ ਕਿਸੇ ਸਾਹਿਬ ਨੂੰ ਦਿਆਲੂ ਆਖਿਆ ਤਾ ਸਾਹਿਬ ਦੀ ਦਿਆਲਤਾ ਵੇਖ ਦਿਆਲੂ ਆਖਿਆ॥
ਜੇ ਕਿਸੇ ਸਾਹਿਬ ਨੂੰ ਗੋਬਿੰਦ ਆਖਿਆ ਤਾ ਸਾਹਿਬ ਨੂੰ ਸਾਰੀ ਕਾਇਨਾਤ ਕੇਦਰ ਵੇਖ ਗੋ-ਬਿੰਦ ਆਖਿਆ॥
ਜੇ ਕਿਸੇ ਕ੍ਰਿਪਾਲੋਂ ਆਖਿਆ ਤਾ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕ੍ਰਿਪਾਲੋਂ ਆਖਿਆ!!
ਇਸਲਈ ਗੁਰਬਾਣੀ ਨੇ ਨਾਮੁ ਬਾਰੇ ਆਖ ਦਿੱਤਾ ॥
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
ਸਾਰੀ ਗੁਰਬਾਣੀ ਅਸਲ ਵਿਚ ਨਾਮੁ ਹੈ॥
੨.ਕਿਰਤ ਕਰੋ
ਕਿਰਤ ਕਰੋ ਦੇ ਅੱਖਰੀ ਅਰਥ ਹਨ ਕੰਮ ਕਰਨਾ ,ਕਾਜ ਕਰਨਾ॥
ਹੁਣ ਇਥੇ ਲੋੜ ਹੈ ਕਾਜ ਦੀ ਪਛਾਣ ਦੀ ਕਿਉ ਕੇ ਕਾਜ ਤਾ ਵਿਕਰਮੀ ਵਾਲਾ ਵੀ ਕਰਦਾ ਹੈ ਅਤੇ ਸੁਕਰਮੀ ਵਾਲਾ ਵੀ ਕਰਦਾ ਹੈ॥ਹੋਰ ਸੌਖੇ ਲਵਜਾ ਵਿਚ ਚੋਰ ਦੀ ਚੋਰੀ ਕਰਨਾ ਵੀ ਤਾ ਉਸਦਾ ਕਾਜ ਹੈ॥ਸੋ ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ ਕੇ ਕਿਹੜੀ ਕਿਰਤ ਕਰਨੀ ਹੈ॥
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ”ਸੁਕ੍ਰਿਤੁ” ਧਰਮੁ ਕਮਾਇਆ ॥
ਦਰਅਸਲ ਸਿੱਖੀ ਦੇ ਵਿਹੜੇ ਵਿਚ ਸੁਕ੍ਰਿਤ ਪ੍ਰਧਾਨ ਹੈ ਕਿਉਂਕਿ ਸੁਕ੍ਰਿਤ ਪਿੱਛੇ ਸੁਕਰਮ ਖੜਾ ਹੋਂਦਾ ਹੈ॥
੩. ਵੰਡ ਛਕੋ
ਠੀਕ ਹੈ ਇਸ ਗੱਲ ਦਾ ਸਬੰਧ ਦਸਵੰਦ ਨਾਲ ਜਿਆਦਾ ਜੋੜ ਵੇਖਿਆ ਜਾਂਦਾ ਹੈ ਪਰ ਇਕ ਗੱਲ ਹੋਰ ਵਿਚਾਰਨ ਯੋਗ ਹੈ ਕੇ ਜੋ ਪੁਆਇੰਟ ੧ ਤੇ ੨ ਦੀ ਕਮਾਈ ਅਸੀਂ ਕੀਤੀ ਹੈ ਭਾਵ ਗੁਰਬਾਣੀ ਅਭਿਆਸ ਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਸੁਕ੍ਰਿਤ ਕਮਾਈ ਹੈ ਇਹਨਾਂ ਨੂੰ ਅਗੇ ਵੰਡਣਾ ਬਹੁਤ ਲਾਜਮੀ ਹੈ॥ਗੁਰਬਾਣੀ ਦਾ ਫੁਰਮਾਨ ਹੈ..
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ”’ਮਿਲਿ ਸਾਝ ਕਰੀਜੈ” ॥
”’ਸਾਝ ਕਰੀਜੈ ਗੁਣਹ ਕੇਰੀ” ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥