ARTICLES - ENGLISH/PUNJABI

Paap And Punn Concepts As In Gurmatt

PAPP AND PUNN CONCEPT IN GURMATT IS DIAMETRICALLY OPPOSITE AS IN ACCEPTED TRADITIONAL RELIGIONS – GURMATT DOESNT ACCEPT PAAP OR PUNN AS VALID…KARMEEE AAAPOH AAPPNNEE – CREATOR SUPPLIES BOTH SEEDS – PAAP/PUNN..ITS UP TO US TO SOW

 

ਪਾਪ ਪੁੰਨ ਦੋਵੇ ਨਜਦੀਕੀ ਪਰ ਵਿਰੋਧੀ ਭਾਵ ਰੱਖਣ ਵਾਲੇ ਪਦ ਹਨ॥
ਆਉ ਗੁਰਬਾਣੀ ਦੀ ਰੌਸ਼ਨੀ ਵਿਚ ਪਾਪ ਪੁੰਨ ਨੂੰ ਸਮਝਣ ਦੀ ਕੋਸਿਸ ਕਰਦੇ ਹਾਂ॥ਗੁਰੂ ਸਾਹਿਬ ਬਾਣੀ ਸੁਖਮਨੀ ਵਿਚ ਆਖਦੇ ਹਨ…
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
ਪਾਪ ਪੁੰਨ ਤਬ ਕਹ ਤੇ ਹੋਤਾ ॥
ਇਥੋਂ ਇਕ ਗੱਲ ਭਲੀ ਭਾਂਤ ਸਮਝ ਆ ਜਾਂਦੀ ਹੈ ਕੇ ਪਾਪ ਪੁੰਨ ਸਾਹਿਬ ਦੇ ਪਸਾਰੇ ਦਾ ਇਕ ਹਿੱਸਾ ਹੈ॥
ਗੁਰਬਾਣੀ ਇਸ ਗੱਲ ਨੂੰ ਪ੍ਰਮਾਣਤਾ ਦਿੰਦੀ ਹੋਈ ਆਖਦੀ ਹੈ॥
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
ਸੰਸਾਰ ਬਿਰਖ ਕਉ ਦੁਇ ਫਲ ਲਾਏ ॥


ਗੱਲ ਨੂੰ ਹੋਰ ਖੋਲਕੇ ਸਮਝਣਾ ਹੋਵੇ ਤਾ ਮਾਰੂ ਰਾਗ ਵਿਚ ਗੁਰੂ ਜੀ ਆਖਦੇ ਹਨ…
ਪੰਚ ਤਤੁ ਸੁੰਨਹੁ ਪਰਗਾਸਾ ॥ 
ਦੇਹ ਸੰਜੋਗੀ ਕਰਮ ਅਭਿਆਸਾ ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ ॥
ਕਿਉਂਕਿ ਸਾਹਿਬ ਦੀ ਖੇਲ ਵਿਚ ”’ਕਰਮੀ ਆਪੋ ਆਪਣੀ”’ ਹੈ ਇਸਲਈ ਕਰਮ ਖੇਤਰ ਵਿਚ ਬੀਜਣ ਲਈ ਸਾਹਿਬ ਨੇ ਖੁਦ ਦੋ ਤਰ੍ਹਾਂ ਦੇ ਬੀਜ ਉਪਲਬਧ ਕਰਵਾਏ ਹਨ॥
ਹੁਣ ਇਸ ਉਪਲਬਧਤਾ ਵਿੱਚੋ ਚੋਣ ਕਰਨ ਲਈ ਸਾਹਿਬ ਨੇ ਗੁਰੂ ਰੂਪ(ਸਬਦੁ ਗੁਰੂ) ਵਿਚ ਆ ਸਹੀ ਚੋਣ ਦਾ ਉਪਦੇਸ਼ ਕੀਤਾ ਹੈ ॥
ਪ੍ਰਮਾਣ-ਬਿਖਿਆ ਕੀ ਬਾਸਨਾ ਮਨਹਿ ਕਰੇਇ ॥
ਹੁਣ ਗੱਲ ਆ ਪੁੱਜਦੀ ਹੈ ਕੇ ਗੁਰਮਤਿ ਅਨੁਸਾਰ ਪਾਪ ਹੈ ਕਿਹੜੇ ਹਨ ॥
ਸੰਸਾਰੀਆ ਵੱਲੋ ਇਕ ਸੂਚੀ ਤਿਆਰ ਕੀਤੀ ਮਿਲਦੀ ਹੈ ਕੇ ਇਹ ਕਰਮ ਪੁੰਨ ਹੈ ਤੇ ਇਹ ਕਰਮ ਪਾਪ॥
ਜਿਵੇ ਬਰਮਨ ਨੂੰ ਇਜ਼ੱਤ ਮਾਨ ਦੇਣਾ ਪੁੰਨ ਹੈ ਤੇ ਬਰਮਨ ਨਾਲ ਕੀਤਾ ਦੁਰਵਿਵਹਾਰ ਪਾਪ ਨਹੀਂ ਮਹਾ ਪਾਪ ਹੈ॥
ਪਰ ਇਹ ਸੰਸਾਰੀ ਮਿਆਰ ਹਨ॥
ਇਥੋਂ ਤੱਕ ਕੇ ਆਸਾ ਕੀ ਵਾਰ ਵਿਚ ਇਕ ਠਾਇ ਗੁਰੂ ਜੀ ਆਖਦੇ ਹਨ..
੧. ਹਉ ਵਿਚਿ ਪਾਪ ਪੁੰਨ ਵੀਚਾਰੁ
੨.ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ 
ਪਰ ਗੁਰਬਾਣੀ ਅਨੁਸਾਰ ਇਸਾਨੀਅਤ ਲਈ ਜਿਉਣਾ ਪੁੰਨ ਹੈ ਤੇ ਨਿੱਜ ਨੂੰ ਬਲਵਾਨ ਕਰ ਹਉਮੈ ਦੇ ਪ੍ਰਭਾਵ ਹੇਠ ਜਿਉਣਾ ਪਾਪ॥
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
ਇਹੀ ਸਿਧਾਂਤ ਚਲਕੇ….
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ””ਏਹ ਸੁਮਤਿ”” ਸਾਧੂ ਤੇ ਪਾਈ ॥੨॥
ਦੇ ਕਿਰਦਾਰ ਨੂੰ ਜਨਮ ਦਿੰਦਾ ਹੈ॥
ਪਰ ਜੇ ਗੁਰਮਤਿ ਦੀਆ ਹੋਰ ਪਉੜੀਆ ਉਤੇ ਚੜ ਝਾਕਿਆ ਜਾਵੇ ਤਾ ਇਕ ਤੱਤ ਹੋਰ ਸਾਹਮਣੇ ਆਉਂਦਾ ਹੈ ਕੇ..
ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥
ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥੧॥
ਦਰਅਸਲ ਸੰਸਾਰੀ ਪਾਪ ਪੁੰਨ ਦੇ ਮਿਆਰਾਂ ਤੂੰ ਰਹਤ ਹੋ ਜਿਉਣਾ ਹੀ ਗੁਰਮੁਖਤਾ ਹੈ॥
ਇਸੇ ਬਾਰੇ ਗੁਰੂ ਜੀ ਸਿਧ ਗੋਸਿਟ ਬਾਣੀ ਵਿਚ ਆਖਦੇ ਹਨ..
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
ਸੋ ਸਮਝਣ ਦੀ ਗੱਲ ਹੈ ਕੇ ਜੋ ਉਤਪਤੀ ”’ਪੰਚ ਤਤੁ ਸੁੰਨਹੁ ਪਰਗਾਸਾ” ਕਹਿ ਹੋਈ ਹੈ ਉਸਦਾ ਮਿਲਾਪ ਅੰਤ ”ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ”’ ਵਿਚ ਹੈ॥
ਇਹ ਚੌਥਾ ਪਦ ਹੀ ਜਿਥੇ ਜਾ ਕਰਮ ਵਿਚਲੀ ਮੈ ਮੇਰੀ ਮੁਕ ਕਰਮ ਨਾਸ਼ ਹੋ ਜਾਂਦਾ..
ਫਲ ਕਾਰਨ ਫੂਲੀ ਬਨਰਾਇ ॥ ਫਲੁ ਲਾਗਾ ਤਬ ਫੂਲੁ ਬਿਲਾਇ ॥
ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥
ਹੁਣ ਜਦ ਕਰਮ ਹੀ ਸੁੰਨ ਅਵਸਥਾ ਦਾ ਮਾਲਿਕ ਹੋ ਗਿਆ ਤਾ ਪਾਪ ਪੁੰਨ ਦੇ ਕੋਈ ਮਾਇਨੇ ਹੀ ਨਹੀਂ ਰਹੇ॥
ਬਦਲਵੇ ਰੂਪ ਵਿਚ ਗੁਰਬਾਣੀ ਨੇ ਆਖ ਦਿੱਤਾ…
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ 
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥੫
ਬਸ ਗੁਰਮਤਿ ਦੇ ਨਜਰੀਏ ਤੂੰ ਇਹ ਯਾਦ ਰੱਖਣਾ ਹੈ ਕੇ 
ਨਹ ਬਿਲੰਬ ਧਰਮੰ ਬਿਲੰਬ ਪਾਪੰ ॥ 
ਦ੍ਰਿੜੰਤ ਨਾਮੰ ਤਜੰਤ ਲੋਭੰ ॥ 
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਯ੍ਯਿਣ ॥
ਨਾਨਕ ਜਿਹ ਸੁਪ੍ਰਸੰਨ ਮਾਧਵਹ ॥੧੦॥