ARTICLES - ENGLISH/PUNJABI

REAL BHAGTEE AS TAUGHT BY SGGS AND BACKED WITH GURBANI FURMAANS…VIS A VIS FAKE BHATEE AS IN BHORAS..HILLS..JUNGLE KUTTIAHS CAVES ETC ETC

ਇਕ ਜਵਾਨੀ ਵਿਚ ਪੈਰ ਰੱਖਦੇ ਬਾਲਕ ਨੇ ਇਕ ਭਗਤ ਵਿਰਤੀ ਵਾਲੇ ਜਨ ਦੀ ਸੋਭਾ ਸੁਣੀ ਤੇ ਮਨ ਵਿਚ ਮਿਲਣ ਦੀ ਤਾਂਘ ਪੈਦਾ ਹੋਈ॥ਘਰੋਂ ਸੋਚ ਤੁਰਿਆ ਇਹ ਭਗਤ ਪ੍ਰਭੂ ਭਗਤੀ ਵਿਚ ਕੀਤੇ ਭੋਰੇ ਆਦਿਕ ਵਿਚ ਬੈਠ ਲੀਨ ਹੋਵੇਗਾ॥
ਲੋਕੀ ਇਸਦੇ ਅਗੇ ਪਿੱਛੇ ਘੁੰਮਦੇ ਹੋਣ ਗਏ॥ਅੱਖਾਂ ਮੀਚ ਅੰਤਰ ਧਿਆਨ ਹੋਇਆ ਹੋਵੇਗਾ॥

 


ਪਰ ਜਦ ਇਹ ਬਾਲਕ ਉਸ ਭਗਤ ਜਨ ਦੇ ਘਰ ਪਹੁੰਚਿਆ ਤਾ ਕੀ ਵੇਖਦਾ ਹੈ ਉਹ ਭਗਤ ਤਾ ਲੋਕ ਦੇ ਕਪੜੇ ਆਦਿਕ ਸਾਫ਼ ਕਰ ਰੰਗ ਰਿਹਾ ਹੈ॥ਬਾਲਕ ਕੋਲੋਂ ਰਿਹਾ ਨਾਂਹ ਗਿਆ ਤੇ ਆਖ ਉਠਿਆ॥
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥
ਹੇ ਭਗਤ ਜੀ ਤੁਸੀਂ ਤਾ ਦੁਨੀਆ ਦਾਰੀ ਦੇ ਕੰਮ ਵਿਚ ਲੱਗੇ ਹੋਏ ਹੋ,ਤੁਹਾਡਾ ਕੰਮ ਤਾ ਕੇਵਲ ਤੱਪ ਕਰਨਾ ਹੈ॥
ਉਹ ਭਗਤ ਜਨ ਮੁਸਕਰਾਇਆ ਤੇ ਆਖਣ ਲੱਗੇ..
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥
(ਇਹ ਭਗਤ ਜਨ ਸਨ ਭਗਤ ਨਾਮਦੇਵ ਜੀ ਤੇ ਬਾਲਕ ਸੀ ਭਗਤ ਤ੍ਰਿਲੋਚਨ ਜੀ)
ਹੇ ਬਾਲਕ ਮੁਖੋ ਸਾਹਿਬ ਦੀ ਸਿਫਤ ਸਾਲਾਹ ਕਰ ਹਿਰਦੇ ਵਿਚ ਉਸਦਾ ਧਿਆਨ ਧਰ ਅਤੇ ਸੰਸਾਰੀ ਨਿਰਬਾਹ ਕਰਨ ਲਈ ਹੱਥਾਂ ਪੈਰਾਂ ਨਾਲ ਸੁਕਿਰਤ ਕਰ ਇਹ ਅਸਲ ਮੈਨਿਆ ਵਿਚ ਸਾਹਿਬ ਦਾ ਸਿਮਰਨ ਭਗਤੀ ਹੈ॥
ਭਗਤ ਜੀ ਬਾਲ ਨੂੰ ਸਮਝਾਉਣ ਲਈ ਕੁਝ ਉਦਾਰਨਾ ਦਿੰਦੇ ਹੋਏ ਆਖਦੇ ਹਨ॥
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥
ਜਿਵੇ ਕੋਈ ਬਚਾ ਪਤੰਗ ਉਡਾਂਦਾ ਹੈ ਨਾਲ ਖੜੇ ਦੋਸਤਾਂ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ ਪਰ ਉਸਦਾ ਧਿਆਨ ਡੋਰ ਉਤੇ ਕੇਦਰਿਤ ਹੋਂਦਾ ਹੈ ਤਿਵੈ ਹੀ ਸੰਸਾਰ ਵਿਚ ਵਿਚਰ ਪਰ ਧਿਆਨ ਕੇਦਰਿਤ ਸਾਹਿਬ ਉਤੇ ਰੱਖ॥
ਮਨੁ ਰਾਮ ਨਾਮਾ ਬੇਧੀਅਲੇ ॥
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥
ਜਿਵੇ ਸੁਨਿਆਰਾ ਆਏ ਗਏ ਨਾਲ ਗੱਲ ਬਾਤ ਵੀ ਕਰਦਾ ਹੈ ਪਰ ਉਸਦਾ ਅਸਲ ਧਿਆਨ ਸੋਨੇ ਨੂੰ ਤਾਰਸ਼ਨ ਵਿਚ ਹੋਂਦ ਹੈ॥ਤਿਵੈ ਹੀ ਦੁਨੀਆ ਦਾਰੀ ਵਿਚ ਵਿਚਰਦਿਆਂ ਹੋਇਆ ਹਰ ਸੁਕਰਮ ਕਰ ਪਰ ਧਿਆਨ ਵਿਚ ਗੁਰੂ ਦੀਆ ਸਿਖਿਆਵਾਂ ਰੱਖ॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥
ਵੇਖ ਜਿਵੇ ਲੜਕੀਆਂ ਸਿਰ ਉਤੇ ਪਾਣੀ ਦਾ ਘੜਾ ਰੱਖ ਹੱਸਦੀਆ ਖੇਲਦੀਆ ਆਉਂਦੀ ਹਨ ਪਰ ਅਸਲ ਮੈਨਿਆ ਵਿਚ ਉਹਨਾਂ ਦਾ ਧਿਆਨ ਘੜੇ ਵਿਚ ਹੋਂਦਾ ਹੈ ਤਿਵੈ ਹੀ ਤੂੰ ਦੁਨੀਆਦਾਰੀ ਜੀ ਪਰ ਚਿੱਤ ਮਾਲਿਕ ਵਿਚ ਰੱਖ॥
ਅਸਲ ਅਜਿਹੇ ਜੀਵਨ ਬਾਰੇ ਹੀ ਦਾਵਾ ਕੀਤਾ ਜਾ ਸਕਦਾ ਹੈ ਕੇ ਉਹ..
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥….ਦਾ ਉਪਦੇਸ਼ ਕਮਾ ਰਿਹਾ ਹੈ,ਇਸ ਤੂੰ ਇਲਾਵਾ ਬਾਕੀ ਤਾ ਸਿਰਫ ਫੋਕੇ ਦਾਵੇ ਹਨ॥….ਧੰਨਵਾਦ